ਮੁੰਬਈ - ਸੋਡਾ ਸਾਡੇ ਸਮਾਜ ਦਾ ਹਿੱਸਾ ਬਣਦਾ ਜਾ ਰਿਹਾ ਹੈ। ਕੋਈ ਜਸ਼ਨ ਦਾ ਮੌਕਾ ਹੋਵੇ ਜਾਂ ਘਰ ਦਾ ਮਾਮੂਲੀ ਪ੍ਰੋਗਰਾਮ ਸੋਡਾ ਤਾਂ ਪੇਸ਼ ਹੁੰਦਾ ਹੀ ਹੈ, ਨਹੀਂ ਤਾਂ ਜਸ਼ਨ ਅਧੂਰਾ ਲਗਦਾ ਹੈ। ਲੱਸੀ, ਸ਼ਿਕੰਜਵੀ ਜਾਂ ਫਲਾਂ ਦੇ ਬਣੇ ਸ਼ਰਬਤ ਸਾਡੇ ਸਮਾਜ 'ਚੋਂ ਨਿਕਲਦੇ ਜਾ ਰਹੇ ਹਨ। ਜਦਕਿ ਇਨ੍ਹਾਂ ਦਾ ਕੋਈ ਨੁਕਸਾਨ ਨਹੀਂ। ਜਾਣੋ ਸੋਡੇ ਦੇ ਨੁਕਸਾਨ।
1. ਇਕ ਟੀਨ ਸੋਡੇ 'ਚ 10 ਚਮਚ ਦੇ ਬਰਾਬਰ ਖੰਡ ਹੁੰਦੀ ਹੈ। ਇਹ 'ਬਲੱਡ ਸ਼ੂਗਰ' ਨੂੰ ਵਧਾ ਦਿੰਦੀ ਹੈ ਇਸ ਨਾਲ ਸਰੀਰ 'ਚ ਇੰਸੋਲਿਨ ਦਾ ਖ਼ਤਰਾ ਵੱਧ ਜਾਂਦਾ ਹੈ।
2. ਇਸ 'ਚ ਨਕਲੀ(ਅਰਟੀਫੀਸ਼ੀਅਲ) ਮਿੱਠੇ ਦਾ ਇਸਤੇਮਾਲ ਹੁੰਦਾ ਹੈ ਜੋ ਸਾਡੇ ਸਰੀਰ ਲਈ ਨੁਕਸਾਨਦਾਇਕ ਹੈ।
3. ਇਸ 'ਚ ਕਲੋਰੀਨ, ਫਲੋਰਾਇਡ ਵਰਗੇ ਭਾਰੇ ਧਾਤੂ ਦਾ ਪ੍ਰਯੋਗ ਕੀਤਾ ਜਾਂਦਾ ਹੈ।
4. ਮਾਹਿਰਾਂ ਅਨੁਸਾਰ ਸੋਡਾ ਪੀਣ ਨਾਲ ਮੋਟਾਪਾ ਹੋਣ ਦੇ ਆਸਾਰ ਦੋ ਗੁਣਾ ਵੱਧ ਜਾਂਦੇ ਹਨ। ਇਕ ਬਾਰਾਂ ਸਾਲ ਦਾ ਮੁੰਡਾ ਸੋਡਾ ਪੀਣ ਦੀ ਆਦਤ ਕਰਕੇ ਮੋਟਾਪੇ ਦਾ ਸ਼ਿਕਾਰ ਹੋ ਗਿਆ।
5. ਸੋਡੇ 'ਚ ਕੋਈ ਪੌਸ਼ਟਿਕ ਤੱਤ ਨਹੀਂ ਹੁੰਦੇ। ਇਹ ਸਿਰਫ ਸਾਡੇ ਸਰੀਰ ਨੂੰ 'ਇਕ ਹੀ ਚੀਜ਼' ਦਿੰਦਾ ਹੈ ਉਹ ਹੈ ਨੁਕਸਾਨ।
6. ਇਸ 'ਚ ਜ਼ਿਆਦਾ ਸ਼ੂਗਰ ਹੋਣ ਕਾਰਨ ਡੀਹਾਈਡਰੇਸ਼ਨ ਦੀ ਸਮੱਸਿਆਂ ਵੱਧ ਸਕਦੀ ਹੈ। ਇਸ 'ਚ ਕਾਫੀ ਮਾਤਰਾ 'ਚ ਸੋਡੀਅਮ ਅਤੇ ਕੈਫੀਨ ਦੀ ਮਾਤਰਾ ਮਿਲਾਈ ਜਾਂਦੀ ਹੈ।
7. ਰੋਜ਼ ਸੋਡਾ ਪੀਣ ਨਾਲ ਦੰਦ ਵੀ ਖ਼ਰਾਬ ਹੋਣਾ ਸ਼ੁਰੂ ਹੋ ਜਾਂਦੇ ਹਨ ਦੰਦਾਂ ਉੱਪਰ ਸੋਡੇ ਦੀ ਇਕ ਪਰਤ ਜਿਹੀ ਜੰਮ ਜਾਂਦੀ ਹੈ।
'ਇੱਕ ਅਨਾਰ ਸੌ ਬੀਮਾਰ' ਇਕ ਅਨਾਰ ਖਾਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ।
NEXT STORY